ਚਾਨਣੀਆਂ ਰਾਤਾਂ

ਚਾਨਣੀਆਂ ਰਾਤਾਂ ਵਿਚ ਆਉਂਦਾ ਇਹ ਖ਼ਿਆਲ ਏ
ਰੱਬ ਸਾਡਾ ਸਾਡੇ ਅਤੇ ਕਿੰਨਾ ਈ ਦਿਆਲ ਏ
ਚਾਨਣੇ ਤੇ ਠੰਡ ਨੂੰ ਨਾ ਕੋਈ ਮੇਲ ਸਕਦਾ
ਇੱਕ ਮੁੱਕ ਕਰ ਕੇ ਉਹ ਇੰਜ ਡੋਲ੍ਹ ਦਿੰਦਾ ਏ
ਠੰਢੇ ਠੰਢੇ ਨੂਰ ਵਾਲਾ ਸੋਮਾ ਖੋਲ ਦਿੰਦਾ ਏ
ਵੱਡਾ ਵੀ ਨਿਹਾਲ ਏ ਤੇ ਛੋਟਾ ਵੀ ਨਿਹਾਲ ਏ

ਕੱਚੇ ਕੱਚੇ ਕੋਠਿਆਂ ਤੇ ਉਂਜੇ ਨੂਰ ਵਸਦਾ
ਉੱਚੀਆਂ ਚੁਬਾਰਿਆਂ ਤੇ ਜਿਸ ਤਰ੍ਹਾਂ ਰਿਸਦਾ
ਭੁੱਖੀਆਂ ਦੇ ਵਿਹੜਿਆਂ ਤੋਂ ਜ਼ਰਾ ਨਹੀਂ ਸੰਗਦਾ
ਮਾੜੀਆਂ ਦੇ ਘਰਾਂ ਨੂੰ ਵਲ਼ਾ ਕੇ ਨਹੀਂ ਲੰਘਦਾ
ਆਪਣੀਆਂ ਰਿਸ਼ਮਾਂ ਦਾ ਮੁੱਲ ਨਹੀਂ ਮੰਗਦਾ
ਜਿਥੇ ਜਿਹੜਾ ਜਾਏ ਓਥੇ ਚੰਨ ਉਹਦੇ ਨਾਲ਼ ਏ

ਹਾਠਾਂ ਕਦੇ ਧਰਤੀ ਨੂੰ ਸਿੰਘ ਕੇ ਨਾ ਵਸੀਆਂ
ਲਿੱਸਿਆਂ ਦੀ ਪੀਲੀ ਕੋਲੋਂ ਪੂਰੇ ਨਹੀਂ ਨਸਿਆਂ
ਡਾਢੀਆਂ ਨਾ ਖੱਚ ਲਈਆਂ ਪਾ ਪਾ ਕੇ ਰੱਸੀਆਂ
ਇਕੋ ਜਿਹੀਆਂ ਸਭ ਦੀਆਂ ਉਨ੍ਹਾਂ ਨੇ ਪਿਆਲਿਆਂ
ਸੌਣ ਵਿਚ ਭਰ ਦਿੱਤੇ ਟੋਏ ਟਿੱਬੇ ਖਾਲਿਆਂ
ਫ਼ਸਲਾਂ ਉਗਾਈਆਂ ਮੁੜ ਪਾਲਾਂ ਦੀਆਂ ਪਾਲੀਆਂ
ਵੱਟੇ ਵਿਚ ਮੰਗਿਆ ਨਾ ਕਿਸੇ ਤੋਂ ਰਵਾਲ ਏ

ਕਰਨਾਂ ਨੇ ਕੀਤੀਆਂ ਨਾ ਵੰਡਾਂ ਕਿਤੇ ਕਾਨਿਆਂ
ਫੁੱਲਾਂ ਅਤੇ ਵੱਖਰੀਆਂ ਨਹੀਂ ਮੇਹਰਬਾਨੀਆਂ
ਮਿੱਟੀ ਨੂੰ ਵੀ ਚੁੰਮਦਿਆਂ ਨੂਰ ਦੀਆਂ ਰਾਣੀਆਂ
ਜਿਸ ਤਰ੍ਹਾਂ ਚੌਧਰੀ ਦੇ ਪਿੰਡੇ ਨੂੰ ਸੁਖਾਂਦੀਆਂ
ਇਸੇ ਤਰ੍ਹਾਂ ਵਾਹਕ ਨੂੰ ਵੀ ਨਗਹ਼ ਨੇ ਪਚਾ ਨਦੀਆਂ
ਤੋਲਵਾਂ ਸਲੋਕ ਵਾਹਵਾ ਸਭਸੇ ਦੇ ਨਾਲ਼ ਏ

ਰੱਬ ਨੇ ਵੀ ਜ਼ਿਮੀਂ ਤੇ ਇਹ ਸਾਂਝੀ ਈ ਬਣਾਈ ਸੀ
ਕਿਸੇ ਇਕ ਟੱਬਰੀ ਦੇ ਨਾਂ ਨਹੀਂ ਲਾਈ ਸੀ
ਬੰਦਿਆਂ ਨੇ ਕਰ ਲਈ ਜਿਵੇਂ ਜੀ ਆਈ ਸੀ
ਇਸ ਦਾ ਜ਼ਵਾਲ ਇੰਜ ਦੁਨੀਆ ਤੇ ਪਾਇਆ ਏ
ਜ਼ਿੰਦਗੀ ਦੇ ਰੌਲੇ ਵਿਚ ਫ਼ਰਕ ਨਾ ਆਇਆ ਏ
ਉਹੋ ਬੋੜੀ ਖੋੜੀ ਅਤੇ ਰਾਮ ਦਿਆਲ ਏ

ਇਹ ਮੇਰੀ ਵੰਡ ਏ ਤੇ ਉਹ ਤੇਰੀ ਵੰਡ ਏ
ਮੇਰੀ ਤੇਰੀ ਵੰਡ ਈ ਤੂੰ ਪਿਆ ਹੋਇਆ ਭੰਡ ਏ
ਅਪਣਾ ਈ ਮੂੰਹ ਏ ਤੇ ਆਪਣੀ ਈ ਚੰਡ ਏ
ਚੰਡਾਂ ਮਾਰ ਮਾਰ ਮੂੰਹ ਕੀਤਾ ਪਿਆ ਲਾਲ਼ ਏ

ਉਹਦੇ ਸਾਂਝੇ ਦਿੱਤੀਆਂ ਨੂੰ ਸਾਂਝੀਆਂ ਨਾ ਜਾਂਦੇ
ਨੇਅਮਤਾਂ ਬੇ ਮੁੱਲਿਆਂ ਦਾ ਮਿਲ ਪਏ ਪਾਂਵਦੇ
ਰੱਜ ਖਾਣ ਦੇਣ ਦੇ ਨਾ ਆਪ ਰੱਜ ਖਾਂਵਦੇ
ਭਾਵੇਂ ਥੱਲੇ ਆਉਣ, ਕੰਧ ਦੂਜਿਆਂ ਦੀ ਢਾਂਵਦੇ
ਕਿੰਨੀ ਸੋਹਣੀ ਦੁਨੀਆਂ ਤੇ ਕਡ਼ਾ ਭੈੜਾ ਹਾਲ ਏ
ਚਾਨਣੀਆਂ ਰਾਤਾਂ ਵਿਚ ਆਉਂਦਾ ਖ਼ਿਆਲ ਏ

ਹਵਾਲਾ: ਜਗਰਾਤੇ, ਸ਼ਰੀਫ਼ ਕੁੰਜਾਹੀ; 1958؛ ਸਫ਼ਾ 75 ( ਹਵਾਲਾ ਵੇਖੋ )