ਅੱਜ ਫ਼ੇਰ ਦਿਲ ਗ਼ਰੀਬ ਇਕ ਪਾਂਦਾ ਹੈ ਵਾਸਤਾ

ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ

ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ
ਪੀੜਾਂ ਚ਼ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ

ਕਾਗ਼ਜ ਦੀ ਕੋਰੀ ਰੀਝ ਹੈ ਚੁਪ ਚਾਪ ਵੇਖਦੀ
ਸ਼ਬਦਾਂ ਦੇ ਥਲ ਚ ਭਟਕਦਾ ਗੀਤਾਂ ਦਾ ਕਾਫ਼ਲਾ

ਟੁਰਨਾ ਮੈਂ ਚਾਹੁੰਦਾ ਪੈਰ ਵਿਚ ਕੰਡੇ ਦੀ ਲੈ ਕੇ ਪੀੜ
ਦੁਖ ਤੋਂ ਕਬਰ ਤੱਕ ਦੋਸਤਾ ਜਿੰਨਾ ਵੀ ਫਾਸਲਾ

ਆ ਬਹੁੜ 'ਸ਼ਿਵ' ਨੂੰ ਪੀੜ ਵੀ ਹੈ ਕੰਡ ਦੇ ਚਲੀ
ਰਖੀ ਸੀ ਜਿਹੜੀ ਉਸ ਨੇ ਮੁਦਤ ਤੋਂ ਦਾਸ਼ਤਾਂ

ਹਵਾਲਾ: ਕਲਾਮ-ਏ- ਸ਼ਿਵ; ਸਾਂਝ; 2017؛ ਸਫ਼ਾ 561 ( ਹਵਾਲਾ ਵੇਖੋ )

ਉਲਥਾ

Today this poor man begs you again,
For the sake of my pen, give me another tragedy.

It has been an age since I have drunk the wine of pain,
Mix tears into it, make it twice as fierce.

This blank sheet of paper looks at me silently,
A caravan of songs is lost in a word-desert.

I want to walk with the ache of the thorn in my foot,
Whatever be the distance, from sorrow to the grave.

Even pain has turned its back upon me. Come back! says Shiv,
You have been my tale for a long, long time!