ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ ਸਾਦ ਮੁਰਾਦੀ ਸੋਹਣੀ ਫੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ ਸੂਰਤ ਉਸ ਦੀ ਪਰੀਆਂ ਵਰਗੀ ਸੀਰਤ ਦੀ ਉਹ ਮਰੀਅਮ ਲਗਦੀ ਹੱਸਦੀ ਹੈ ਤਾਂ ਫੁੱਲ ਝੜਦੇ ਨੇਂ ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ ਲਿਮ ਸਲੰਮੀ ਸਰਵ ਦੇ ਕੱਦ ਦੀ ਉਮਰ ਅਜੇ ਹੈ ਮਰ ਕੇ ਅੱਗ ਦੀ ਪਰ ਨੈਣਾਂ ਦੀ ਗੱਲ ਸਮਝਦੀ ਗਮੀਆਂ ਜਨਮ ਜਨਮ ਹਨ ਹੋਏ ਪਰ ਲਗਦਾ ਏ ਜਿਉਂ ਅੱਜ ਦੀ ਗੱਲ ਹੈ ਇਉਂ ਲਗਦਾ ਏ ਜਿਉਂ ਹੁਣ ਦੀ ਗੱਲ ਏ ਹੁਣੇ ਤਾਂ ਮੇਰੇ ਕੋਲ਼ ਖੜੀ ਸੀ ਹੁਣੇ ਤਾਂ ਮੇਰੇ ਕੋਲ਼ ਨਹੀਂ ਹੈ ਇਹ ਕੀ ਛਿੱਲ ਹੈ ਇਹ ਕੇਹੀ ਭਟਕਣ ਸੋਚ ਮੇਰੀ ਹੈਰਾਨ ਬੜੀ ਹੈ ਨਜ਼ਰ ਮੇਰੀ ਹਰ ਆਉਂਦੇ ਜਾਂਦੇ ਚਿਹਰੇ ਦਾ ਰੰਗ ਫੋਲ ਰਹੀ ਹੈ ਇਸ ਕੁੜੀ ਨੂੰ ਟੂਲ ਰਹੀ ਹੈ ਸਾਂਝ ਢਿੱਲੇ ਬਾਜ਼ਾਰਾਂ ਦੇ ਜਦ ਮੌੜਾਂ ਤੇ ਖ਼ੁਸ਼ਬੂ ਉੱਗਦੀ ਹੈ ਵਿਹਲ, ਥਕਾਵਟ, ਬੇਚੈਨੀ ਜਦ ਚੌਰਾਹਿਆਂ ਤੇ ਆ ਜੁੜਦੀ ਹੈ ਰੌਲੇ ਲਿਪੀ ਤਨਹਾ ਹੀ ਵਿਚ ਇਸ ਕੁੜੀ ਦੀ ਥੁੜ ਖਾਂਦੀ ਹੈ ਇਸ ਕੁੜੀ ਦੀ ਥੁੜ ਦੱਸਦੀ ਹੈ ਹਰ ਛਿਣ ਮੈਨੂੰ ਇਉਂ ਲਗਦਾ ਹੈ ਹਰ ਦਿਨ ਮੈਨੂੰ ਇਉਂ ਲਗਦਾ ਹੈ ਜੁੜੇ ਜਸ਼ਨ ਤੇ ਭੈੜਾ ਵਿਚੋਂ ਜੁੜੀ ਮਹਿਕਦੇ ਝੜ ਮਿਟ ਵਿਚੋਂ ਉਹ ਮੈਨੂੰ ਆਵਾਜ਼ ਦੂਏਗੀ ਮੈਂ ਉਹਨੂੰ ਪਹਿਚਾਣ ਲਵਾਂਗਾ ਉਹ ਮੈਨੂੰ ਪਹਿਚਾਣ ਲਵੇਗੀ ਪਰ ਉਸ ਰੌਲੇ ਦੇ ਹੜ੍ਹ ਵਿਚੋਂ ਕੋਈ ਮੈਨੂੰ ਆਵਾਜ਼ ਨਾ ਦਿੰਦਾ ਕੋਈ ਵੀ ਮੇਰੇ ਵੱਲ ਨਾ ਵੇਹੰਦਾ ਪਰ ਖ਼ੋਰੇ ਕਿਉਂ ਟਪਲ਼ਾ ਲਗਦਾ ਪਰ ਖ਼ੋਰੇ ਕਿਉਂ ਝੋਲ਼ਾ ਪੈਂਦਾ ਹਰ ਦਿਨ ਹਰ ਇੱਕ ਭੀੜ ਜੁੜੀ ਚੋਂ ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ ਪਰ ਮੈਨੂੰ ਹੀ ਨਜ਼ਰ ਨਾ ਆਉਂਦਾ ਗੁੰਮ ਗਈ ਮੈਂ ਉਸ ਕੁੜੀ ਦੇ ਚਿਹਰੇ ਦੇ ਵਿਚ ਗੁੰਮਿਆ ਰਹਿੰਦਾ ਇਸ ਦੇ ਗ਼ਮ ਵਿਚ ਘੁਲਦਾ ਰਹਿੰਦਾ ਇਸ ਦੇ ਗ਼ਮ ਵਿਚ ਖੁਰਦਾ ਜਾਂਦਾ ਇਸ ਕੁੜੀ ਨੂੰ ਮੇਰੀ ਸਹੁੰ ਹੈ ਇਸ ਕੁੜੀ ਨੂੰ ਆਪਣੀ ਸਹੁੰ ਹੈ ਇਸ ਕੁੜੀ ਨੂੰ ਸਭ ਦੀ ਸਹੁੰ ਹੈ ਇਸ ਕੁੜੀ ਨੂੰ ਜੱਗ ਦੀ ਸਹੁੰ ਹੈ ਇਸ ਕੁੜੀ ਨੂੰ ਰੱਬ ਦੀ ਸਹੁੰ ਹੈ ਜੇ ਕਿਤੇ ਪੜ੍ਹਦੀ ਸੁਣਦੀ ਹੋਵੇ ਜਿਉਂਦੀ ਜਾਂ ਉਹ ਮਰ ਰਹੀ ਹੋਵੇ ਇੱਕ ਵਾਰੀ ਆ ਕੇ ਮਿਲ ਜਾਵੇ ਵਫ਼ਾ ਮੇਰੀ ਨੂੰ ਦਾਗ਼ ਨਾ ਲਾਵੇ ਨਹੀਂ ਤਾਂ ਮੈਥੋਂ ਜਯਾ ਨਾ ਜਾਂਦਾ ਗੀਤ ਕੋਈ ਲਿਖਿਆ ਨਾ ਜਾਂਦਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ ਸਾਦ ਮੁਰਾਦੀ ਸੋਹਣੀ ਫੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ