ਮਿਰਚਾਂ ਦੇ ਪੱਤਰ

ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ
ਕੀਕਣ ਅਰਘ ਚੜ੍ਹਾਵੇ ਵੇ
ਕਿਓਂ ਕੋਈ ਡਾਚੀ ਸਾਗਰ ਖਾਤਰ
ਮਾਰੂਥਲ ਛੱਡ ਜਾਵੇ ਵੇ

ਕਰਮਾਂ ਦੇ ਮਹਿੰਦੀ ਦਾ ਸੱਜਣਾ
ਰੰਗ ਕਿਵੇਂ ਦੱਸ ਚੜਦਾ ਵੇ
ਜੇ ਕਿਸਮਤ ਮਿਰਚਾਂ ਦੇ ਪੱਤਰ
ਪੀਠ ਤਲੀ ਤੇ ਲਾਵੇ ਵੇ

ਗਮ ਦਾ ਮੋਤੀਆ ਉੱਤਰ ਆਇਆ
ਸਿਦਕ ਮੇਰੇ ਦੇ ਨੈਣੀਂ ਵੇ
ਪ੍ਰੀਤ ਨਗਰ ਦਾ ਔਖਾ ਪੈਂਡਾ
ਜਿੰਦੜੀ ਕਿੰਝ ਮੁਕਾਵੇ ਵੇ

ਕਿੱਕਰ ਦੇ ਫੁੱਲਾਂ ਦੀ ਅੜਿਆ
ਕੌਣ ਕਰੇਂਦਾ ਰਾਖੀ ਵੇ
ਕਦ ਕੋਈ ਮਾਲੀ ਮਲ੍ਹਿਆਂ ਉੱਤੋਂ
ਹਰਿਆਲੀ ਆਣ ਉਡਾਵੇ ਵੇ

ਪੀੜਾਂ ਦੇ ਧਰਕੋਲੇ ਖਾ ਖਾ
ਹੋ ਗਏ ਗੀਤ ਕੁਸੈਲੇ ਵੇ
ਵਿੱਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ

ਪ੍ਰੀਤਾਂ ਦੇ ਗਲ ਛੁਰੀ ਫਿਰੇਂਦੀ
ਵੇਖ ਕੇ ਕਿੰਝ ਕੁਰਲਾਵਾਂ ਵੇ
ਲੈ ਚਾਂਦੀ ਦੇ ਬਿੰਗ ਕਸਾਈਆਂ
ਮੇਰੇ ਗਲ ਫਸਾਏ ਵੇ

ਤੜਪ ਤੜਪ ਕੇ ਮਰ ਗਈ ਅੜਿਆ
ਮੇਲ ਤੇਰੇ ਦੀ ਹਸਰਤ ਵੇ
ਐਸੇ ਇਸ਼ਕ਼ ਦੇ ਜ਼ੁਲਮੀ ਰਾਜੇ
ਬਿਰਹੋਂ ਬਾਨ ਚਲਾਏ ਵੇ

ਚੁਗ ਚੁਗ ਰੋੜ ਗਲੀ ਤੇਰੀ ਦੇ
ਘੁੰਗਣੀਆਂ ਵੱਤ ਚੱਬ ਲਏ ਵੇ
‘ਕੱਠੇ ਕਰ ਕਰ ਕੇ ਮੈਂ ਤੀਲੇ
ਬੁੱਕਲ ਵਿੱਚ ਧੁਖਾਏ ਵੇ

ਇੱਕ ਚੂਲੀ ਵੀ ਪੀ ਨਾਂ ਸਕੀ
ਪਿਆਰ ਦੇ ਨਿੱਤਰੇ ਪਾਣੀ ਵੇ
ਵਿੰਹਦਿਆਂ ਸਾਰ ਪਏ ਵਿੱਚ ਪੂਰੇ
ਜਾ ਮੈਂ ਹੋਂਠ ਛੁਹਾਏ ਵੇ

ਹਵਾਲਾ: ਕਲਾਮ-ਏ- ਸ਼ਿਵ; ਸਾਂਝ; 2017؛ ਸਫ਼ਾ 21 ( ਹਵਾਲਾ ਵੇਖੋ )

ਉਲਥਾ

How can a moonless night
Make an offering to the full moon?
Why would a camel leave the desert,
For the ocean?


Tell me, how can the henna of good fortune
Color a hand,
If fate lays crushed pepper leaves
Upon ones palm?


Grief, like a cataract
Descended straight into my eyes.
It is a terrible journey thru the valley of love,
How can I spend my life like this?


Who takes care of
Acacia flowers?
Does a gardner ever
Remove the greenery from a plant?


My songs have turned bitter
From eating berries of pain.
How can I sing delicate songs of love
With my life on a bier.

I saw the knife slide across the throat of love,
But I could not cry out,
Because the butcher had stuck
A silver blade in my throat.

The intensity of my desire
For you, destroyed me,
Such were the arrows of separation
Shot by the evil enemies of love.


I gathered the gravel from your street
And chewed it as tho it were boiled grain.
I collected twigs
And pressed them close to me.


Not a drop could I drink
Of the pure water of love.
I saw the worms,
The moment I touched my lips to it.