ਅੱਖੀਆਂ

ਅੱਖੀਆਂ ਪੜ੍ਹਨ ਕਲਾਮ
ਅੱਖੀਆਂ ਵਿਚ ਇਲਹਾਮ
ਅੱਖੀਆਂ ਵਿਚੋਂ ਲੱਭਦੇ
ਅੱਖੀਆਂ ਨੂੰ ਪੈਗ਼ਾਮ
ਅੱਖੀਆਂ ਚੁੱਪ ਵੀ ਬੋਲਣ
ਅੱਖੀਆਂ ਰਾਜ਼ ਵੀ ਖੋਲਣ
ਅੱਖੀਆਂ ਨੇ ਅੱਖੀਆਂ ਦਾ
ਅੱਖੀਆਂ ਰੱਖਿਆ ਨਾਮ
ਅੱਖੀਆਂ ਕਰਨ ਜ਼ਿਆਰਤ
ਅੱਖੀਆਂ ਮਿਲਣ ਇਬਾਦਤ
ਅੱਖੀਂ ਅੱਖੀਆਂ ਕਰਦਿਆਂ
ਅੱਖੀਆਂ ਰਾਹੀਂ ਸਲਾਮ

(29 ਅਕਤੂਬਰ-2011)