ਦਿਲ ਦੀ ਪਿਆਸ
ਦਿਲ ਦੀ ਪਿਆਸ ਬੁਝਾਵੇ ਕੌਣ
ਅੱਗ ਪਾਣੀ ਨੂੰ ਲਾਵੇ ਕੌਣ
ਉਹਨੂੰ ਲੱਭਣਾ ਗੁੰਮਨਾ ਆਪ
ਅਪਣਾ ਆਪ ਗਵਾਵੇ ਕੌਣ
ਓਥੇ ਲਹੂ ਤੇ ਮਾਸ ਵਿਕੇ
ਓਥੇ ਪ੍ਰੀਤ ਲਗਾਵੇ ਕੌਣ
ਅੱਗੇ ਸੂਲੀ ਗੱਡੀ ਏ
ਇਹਦੋਂ ਅੱਗੇ ਜਾਵੇ ਕੌਣ
۔۔۔
(2011)
Reference: Ghoonghat Taake; Page 31