ਪ੍ਰੇਮ ਪਿਆਲੇ
ਆਪਣੇ ਦਿਲ ਦੇ ਵੀੜ੍ਹੇ ਰਾਤੀ
ਅਸਾਂ ਅਜਬ ਨਜ਼ਾਰੇ ਕੀਤੇ
ਅਸਾਂ ਪ੍ਰੇਮ ਪਿਆਲੇ ਪੀਤੇ
ਡੂੰਘੀ ਚੁੱਪ ਦੀਆਂ ਗੱਲਾਂ ਸੁਣ ਸਨ
ਅਸਾਂ ਆਪਣੇ ਹੋਂਟ ਹੈਂ ਸੀਤੇ
ਅਸਾਂ ਪ੍ਰੇਮ ਪਿਆਲੇ ਪੀਤੇ
ਚੰਨ ਮਾਹੀ ਦੀਆਂ ਅੱਖਾਂ ਪੜ੍ਹ ਕੇ
ਅਸਾਂ ਰਾਤ ਨਿਤਾਰੇ ਕੀਤੇ
ਅਸਾਂ ਪ੍ਰੇਮ ਪਿਆਲੇ ਪੀਤੇ
ਰਾਤ ਤੇ ਤਾਰੇ ਰਲ਼ ਮਿਲ ਖੇਡਣ
ਕੋਈ ਨਾ ਹਾਰੇ ਜਿੱਤੇ
ਅਸਾਂ ਪ੍ਰੇਮ ਪਿਆਲੇ ਪੀਤੇ
(2011-ਪਿਸ਼ਾਵਰ)
Reference: Ghoonghat Taake; Page 42