ਆਸ਼ਿਕ ਪੜ੍ਹਨ ਨਮਾਜ਼ ਪਰਮ ਦੀ

ਆਸ਼ਿਕ ਪੜ੍ਹਨ ਨਮਾਜ਼ ਪਰਮ ਦੀ
ਜੈਂ ਵਿਚ ਹਰਫ਼ ਨਾ ਕੋਈ ਹੂ

ਜਿਹਾ ਕਿਹਾ ਨਿਯਤ ਨਾ ਸੱਕੇ
ਉਥ ਦਰਦਮੰਦ ਦਿਲ ਢੋਈ ਹੂ

ਅੱਖਾਂ ਨੀਰ ਤੇ ਖ਼ੂਨ ਜਿਗਰ ਦਾ
ਵੁਜ਼ੂ ਪਾਕ ਸਰੋਈ ਹੂ

ਜੀਭ ਨਾ ਹੱਲੇ ਹੋਂਠ ਨਾ ਫੜਕਣ
ਖ਼ਾਸ ਨਮਾਜ਼ੀ ਸੋਈ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )