ਅੱਖੀਂ ਸੁਰਖ਼ ਤੇ ਮੂੰਹੀਂ ਜ਼ਰਦੀ

ਅੱਖੀਂ ਸੁਰਖ਼ ਤੇ ਮੂੰਹੀਂ ਜ਼ਰਦੀ
ਹਰ ਵੱਲੋਂ ਦਿਲ ਆਹੀਂ ਹੂ

ਮੁਹਾ ਮੁਹਾੜ ਖ਼ੁਸ਼ਬੋਈ ਵਾਲਾ
ਪੋਂਹਤਾ ਵੰਜ ਕਦਾਈਂ ਹੂ

ਇਸ਼ਕ ਮੁਸ਼ਕ ਨਾ ਛੁਪੇ ਰਹਿੰਦੇ
ਜ਼ਾਹਿਰ ਥੀਂ ਉਥਾਈਂ ਹੂ

ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ
ਜਿੰਨ ਲਾ ਮਕਾਨੀ ਜਾਈਂ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )