ਅੰਦਰ ਹੂ ਤੇ ਬਾਹਰ ਹੂ

ਅੰਦਰ ਹੂ ਤੇ ਬਾਹਰ ਹੂ
ਵਤ ਬਾਹੂ ਕਿਥ ਲਭੇਂਦਾ ਹੂ

ਹੂ ਦਾ ਦਾਗ਼ ਮੁਹੱਬਤ ਵਾਲਾ
ਹਰ ਦਮ ਪਿਆ ਸੜੇਂਦਾ ਹੂ

ਜਿਥੇ ਹੂ ਕਰੇ ਰੁਸ਼ਨਾਈ
ਛੋੜ ਅੰਧੇਰਾ ਵੈਂਦਾ ਹੂ

ਦੋਈਂ ਜਹਾਨ ਗ਼ੁਲਾਮ ਉਸ ਬਾਹੂ
ਜੋ ਹੂ ਸਹੀ ਕਰੇਂਦਾ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )