ਅਕਲ ਫ਼ਿਕਰ ਦੀ ਜਾ ਨਾ ਕਾਈ

See this page in :  

ਅਕਲ ਫ਼ਿਕਰ ਦੀ ਜਾ ਨਾ ਕਾਈ
ਜਿੱਤ ਵਹਦੱਤ ਸਿਰ ਸੁਬਹਾਨੀ ਹੂ

ਨਾ ਉਥ ਮੁਲਾਂ ਪੰਡਤ ਜੋਸ਼ੀ,
ਨਾ ਉਥ ਇਲਮ ਕੁਰਆਨੀ ਹੂ

ਜਦ ਅਹਿਮਦ ਅਹੱਦ ਦਿਖਾਲੀ ਦਿੱਤਾ
ਤਾਂ ਕੁਲ ਹੋਏ ਫ਼ਾਨੀ ਹੂ

ਇਲਮ ਤਮਾਮ ਕੀਤੋਨੇਂ ਹਾਸਲ
ਠੱਪ ਕਿਤਾਬ ਅਸਮਾਨੀ ਹੂ

ਸੁਲਤਾਨ ਬਾਹੂ ਦੀ ਹੋਰ ਕਵਿਤਾ