ਬਾਹੂ ਬਾਗ਼ ਬਹਾਰਾਂ ਖਿੜ੍ਹੀਆਂ

ਬਾਹੂ ਬਾਗ਼ ਬਹਾਰਾਂ ਖਿੜ੍ਹੀਆਂ,
ਨਰਗਿਸ ਨਾਜ਼ ਸ਼ਰਮ ਦਾ ਹੂ

ਦਿਲ ਵਿਚ ਕਾਅਬਾ ਸਹੀ ਕੀਤੋ ਸੇ
ਪਾਕੋਂ ਪਾਕ ਪਰਮ ਦਾ ਹੂ

ਤਾਲਿਬ ਤਲਬ ਤਵਾਫ਼ ਤਮਾਮੀ
ਹੁੱਬ ਹਜ਼ੂਰ ਹਰਮ ਦਾ ਹੂ

ਗਿਆ ਹਿਜਾਬ ਥੀਓਸੇ ਹਾਜੀ
ਬਖ਼ਸ਼ਿਸ਼ ਰਾਹ ਕਰਮ ਦਾ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )