ਬੇ ਬਗ਼ਦਾਦ ਦੀ ਕਿਆ ਨਿਸ਼ਾਨੀ

ਬੇ ਬਗ਼ਦਾਦ ਦੀ ਕਿਆ ਨਿਸ਼ਾਨੀ
ਉੱਚੀਆਂ ਲੰਮੀਆਂ ਚੀਰਾਂ ਹੂ

ਤੰਨ ਮੰਨ ਮੇਰਾ ਪੁਰਜ਼ੇ ਪੁਰਜ਼ੇ
ਜਿਉਂ ਦਰਜ਼ੀ ਦੀਆਂ ਲੀਰਾਂ ਹੂ

ਲੀਰਾਂ ਦੀ ਗੱਲ ਕਫ਼ਨੀ ਪਾਸਾਂ,
ਰਲਸਾਂ ਸੰਗ ਫ਼ਕੀਰਾਂ ਹੂ

ਸ਼ਹਿਰ ਬਗ਼ਦਾਦ ਦੇ ਟੁਕੜੇ ਮੰਗਸਾਂ,
ਕਰਸਾਂ ਮੀਰਾਂ !ਮੀਰਾਂ! ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )