ਬੇ ਬਿਸ ਮਿਲਾੱਹ ਇਸਮ ਅਲਾੱਹ ਦਾ

ਬੇ ਬਿਸ ਮਿਲਾੱਹ ਇਸਮ ਅਲਾੱਹ ਦਾ,
ਇਹ ਭੀ ਗਹਿਣਾ ਭਾਰਾ ਹੂ

ਨਾਲ਼ ਸ਼ਫ਼ਾਅਤ ਸਰੂਰ ਆਲਮ
ਛੁਟਸੀ ਆਲਮ ਸਾਰਾ ਹੂ

ਹੱਦੋਂ ਵੱਧ ਦਰੂਦ ਨਬੀ ਨੂੰ
ਜੀਂਦਾ ਐਡ ਪਸਾਰਾ ਹੂ

ਮੈਂ ਕੁਰਬਾਨ ਤਿਨ੍ਹਾਂ ਥੀਂ ਬਾਹੂ
ਜੈਂ ਮਿਲਿਆ ਨਬੀ ਸਹਾਰਾ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )