ਦਾਲ਼, ਦਲੀਲਾਂ ਛੋੜ ਵਜੂਦੋਂ

ਦਾਲ਼, ਦਲੀਲਾਂ ਛੋੜ
ਵਜੂਦੋਂ ਹੋ ਹੁਸ਼ਿਆਰ ਫ਼ਕੀਰਾ ਹੂ

ਬੰਨ ਤਵੱਕਲ ਪੰਛੀ ਉਡਦੇ
ਪੱਲੇ ਖ਼ਰਚ ਨਾ ਜ਼ੀਰਾ ਹੂ

ਰੋਜ਼ੀ ਰੋਜ਼ ਉੱਡ ਖਾਣ ਹਮੇਸ਼ਾ
ਨਾ ਕਰਦੇ ਨਾਲ਼ ਜ਼ਖ਼ੀਰਾ ਹੂ

ਮੌਲਾ ਰਿਜ਼ਕ ਪੁਚਾਵੇ ਬਾਹੂ
ਜੋ ਪੱਥਰ ਵਿਚ ਕੀੜਾ ਹੂ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )