ਈਮਾਨ ਸਲਾਮਤ ਹਰ ਕੋਈ ਮੰਗੇ

ਈਮਾਨ ਸਲਾਮਤ ਹਰ ਕੋਈ ਮੰਗੇ,
ਇਸ਼ਕ ਸਲਾਮਤ ਕੋਈ ਹੋ

ਮੰਗਣ ਈਮਾਨ ਸ਼ਰਮਾਵਣ ਇਸ਼ਕੋਂ
ਦਲ ਨੂੰ ਗ਼ੈਰਤ ਹੋਈ ਹੋ

ਜਿਸ ਮੰਜ਼ਿਲ ਨੂੰ ਇਸ਼ਕ ਪੁਚਾਵੇ
ਈਮਾਨ ਖ਼ਬਰ ਨਾ ਕੋਈ ਹੋ

ਇਸ਼ਕ ਸਲਾਮਤ ਰੱਖੀਂ ਬਾਹੂ ,
ਦਿਆਂ ਈਮਾਨ ਧਰੋਈ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )