ਇਸ਼ਕ ਅਸਾਨੂੰ ਲਿਸੀਆਂ ਜਾਤਾ

ਇਸ਼ਕ ਅਸਾਨੂੰ ਲਿਸੀਆਂ ਜਾਤਾ
ਕਰ ਕਰ ਆਵੇ ਧਾਈ ਹੋ

ਜਿੱਤ ਵੱਲ ਵੇਖਾਂ ਇਸ਼ਕ ਦੱਸੀਵੇ
ਖ਼ਾਲੀ ਜਗ੍ਹਾ ਨਾ ਕਾਈ ਹੋ

ਮੁਰਸ਼ਦ ਕਾਮਲ ਉਹ ਮਿਲਿਆ
ਜਿਸ ਦਲ ਦੀ ਤਾਕੀ ਲਾਹੀ ਹੋ

ਮੈਂ ਕੁਰਬਾਨ ਉਸ ਮੁਰਸ਼ਦ ਤੋਂ
ਜਿਸ ਦੱਸਿਆ ਭੇਤ ਇਲਾਹੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )