ਇਸ਼ਕ ਮੌਜ਼ਨ ਦਿੱਤੀਆਂ ਬਾਂਗਾਂ

ਇਸ਼ਕ ਮੌਜ਼ਨ ਦਿੱਤੀਆਂ ਬਾਂਗਾਂ
ਕੰਨੀਂ ਵਾਜ਼ ਪਿਓ ਸੇ ਹੋ

ਖ਼ੂਨ ਜਿਗਰ ਦਾ ਕੱਢ ਕਰਾਹਾਂ
ਵਜ਼ੋ ਪਾਕ ਸਿਰਿਓ ਸੇ ਹੋ

ਸੰਨ ਤਕਬੀਰ ਫ਼ਨਾਏ ਵਾਲੀ
ਮੁੜਨ ਮੁਹਾਲ ਥੀਵਸੇ ਹੋ

ਪੜ੍ਹ ਤਕਬੀਰ ਥੀਵਸੇ ਵਾਸਲ
ਤਾਹੀਂ ਸ਼ੁਕਰ ਕੀਤੂ ਸੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )