ਕਲਮੇ ਦੀ ਕੱਲ੍ਹ ਤਦਾਂ ਪਈ

ਕਲਮੇ ਦੀ ਕੱਲ੍ਹ ਤਦਾਂ ਪਈ ਜਦ
ਕਲਮੇ ਦਲ ਨੂੰ ਫੜਿਆ ਹੋ

ਬੇਦਰਦਾਂ ਨੂੰ ਖ਼ਬਰ ਨਾ ਕਾਈ,
ਦਰਦਮੰਦਾਂ ਗੱਲ ਮੜ੍ਹੀਆ ਹੋ

ਕੁਫ਼ਰ ਇਸਲਾਮ ਦਾ ਪਤਾ ਲੱਗਾ ਜਦ
ਭੰਨ ਜਿਗਰ ਵਿਚ ਵੜਿਆ ਹੋ

ਮੈਂ ਕੁਰਬਾਨ ਤਿਨ੍ਹਾਂ ਤੋਂ ਜਿਨ੍ਹਾਂ
ਕਲਮਾ ਸਹੀ ਕਰ ਪੜ੍ਹਿਆ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )