ਖ਼ਾਮ ਕੇਹਾ ਜਾਨਣ ਸਾਰ ਫ਼ਕ਼ਰ ਦੀ

ਖ਼ਾਮ ਕੀ ਜਾਨਣ ਸਾਰ ਫ਼ਕ਼ਰ ਦੀ
ਮਹਿਰਮ ਨਾਹੀਂ ਦਲ ਦੇ ਹੋ

ਆਪ ਮਿੱਟੀ ਥੀਂ ਪੈਦਾ ਹੋਏ
ਖ਼ਾਮੀ ਭਾਂਡੇ ਗਿੱਲ ਦੇ ਹੋ

ਕਦਰ ਕੀ ਜਾਨਣ ਲਾਅਲ ਜਵਾਹਰ
ਜੋ ਸੌਦਾਗਰ ਬਿੱਲ ਦੇ ਹੋ

ਸੋ ਈਮਾਨ ਸਲਾਮਤ ਵੇਸਣ
ਜੋ ਭੱਜ ਫ਼ਕੀਰਾਂ ਮਿਲਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )