ਕੂਕ ਦੁੱਲਾ ਮੱਤਾਂ ਰੱਬ ਸੁਣੇ

ਕੂਕ ਦੁੱਲਾ ਮੱਤਾਂ ਰੱਬ ਸੁਨੇ ਚਾ
ਦਰਦਮੰਦਾਂ ਦੀਆਂ ਆਹੀਂ ਹੋ

ਸੀਨਾ ਮੇਰਾ ਦਰਦੀਂ ਭਰਿਆ,
ਅੰਦਰ ਭੜਕਣ ਭਾਹੀਂ ਹੋ

ਤਿਲਾਂ ਬਾਝ ਨਾ ਬਲਣ ਮਿਸਾਲਾਂ,
ਦਰਦਾਂ ਬਾਝ ਨਾ ਆਹੀਂ ਹੋ

ਆਤਿਸ਼ ਨਾਲ਼ ਯਰਾਨੇ ਲਾ ਕੇ
ਭੰਬਟ ਸੜਨ ਕਿ ਨਾਹੀਂ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )