ਲਾਮ, ਲਾ ਹੋ, ਗ਼ੈਰੀ ਧੰਦੇ

ਲਾਮ, ਲਾ ਹੋ, ਗ਼ੈਰੀ ਧੰਦੇ
ਹਿੱਕ ਪਲ਼ ਮੂਲ ਨਾ ਰਹਿੰਦੇ ਹੋ

ਇਸ਼ਕ ਨੇ ਪੁੱਟੇ ਰੱਖ ਜੜਾਂ ਥੀਂ
ਹਿੱਕ ਦਮ ਹੋਲ ਨਾ ਸਹਿੰਦੇ ਹੋ

ਜਿਹੜੇ ਪੱਥਰ ਵਾਂਗ ਪਹਾੜਾਂ
ਲੂਣ ਵਾਂਗੂੰ ਗੱਲ ਵੇਹੰਦੇ ਹੋ

ਇਸ਼ਕ ਜੇ ਸੌਖਾ ਹੁੰਦਾ
ਸਭੇ ਆਸ਼ਿਕ ਹੀ ਬਣ ਬਹਿੰਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )