ਮੁੜ ਸ਼ੁੱਦ ਵਾਂਗ ਸੁਨਿਆਰੇ ਹੋਵੇ

ਮੁੜ ਸ਼ੁੱਦ ਵਾਂਗ ਸੁਨਿਆਰੇ ਹੋਵੇ,
ਘੱਤ ਕੁਠਾਲ਼ੀ ਗਾਲੇ ਹੋ

ਪਾ ਕੁਠਾਲ਼ੀ ਬਾਹਰ ਕੱਢੇ,
ਬੰਦੇ ਘੜੇ ਯਾ ਵਾਲੇ ਹੋ

ਕੰਨੀਂ ਖ਼ੋਬਾਂ ਤਦੋਂ ਸਹਾਵਨ
ਜਦ ਖੱਟੇ ਪਾ ਉਜਾਲੇ ਹੋ

ਨਾਮ ਫ਼ਕੀਰ ਤਿਨ੍ਹਾਂ ਦਾ ਜਿਨ੍ਹਾਂ
ਦਮ ਦਮ ਦੋਸਤ ਸਮ੍ਹਾਲੈ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ