ਨੇੜੇ ਵੱਸਣ, ਦੂਰ ਦਸਿਉ ਨ

ਨੇੜੇ ਵੱਸਣ, ਦੂਰ ਦਸਿਉ ਨ,
ਵਿਹੜੇ ਨਾਹੀਂ ਵੜਦੇ ਹੋ

ਅੰਦਰ ਢੂੰਡਣ ਵੱਲ ਨਾ ਆਇਆ,
ਬਾਹਰ ਢੂੰਡਣ ਚੜ੍ਹਦੇ ਹੋ

ਦੂਰ ਗਿਆਂ ਕੁਝ ਹਾਸਲ ਨਾਹੀਂ
ਸ਼ੋਹ ਲੱਭੇ ਵਿਚ ਘਰ ਦੇ ਹੋ

ਦਿਲ ਕਰ ਸੈਕਲ ਸ਼ੀਸ਼ੇ ਵਾਂਗੂੰ
ਦੂਰ ਥੀਵਣ ਕੁੱਲ ਪਰਦੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ