ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ

ਪੜ੍ਹ ਪੜ੍ਹ ਇਲਮ ਹਜ਼ਾਰ ਕਿਤਾਬਾਂ
ਆਲਮ ਹੋਏ ਭਾਰੇ ਹੋ

ਹਰਫ਼ ਇੱਕ ਇਸ਼ਕ ਦਾ ਪੜ੍ਹ ਨਾ ਜਾਨਣ
ਭ੍ਭੱਲੇ ਫਿਰਨ ਵਿਚਾਰੇ ਹੋ

ਇੱਕ ਨਿਗਾਹ ਜੇ ਆਸ਼ਿਕ ਵੇਖੇ
ਲੱਖ ਹਜ਼ਾਰਾਂ ਤਾਰੇ ਹੋ

ਲੱਖ ਨਿਗਾਹ ਜੇ ਆਲਮ ਵੇਖੇ
ਕਿਸੇ ਨਾ ਕਧੀ ਚਾਹੜੇ ਹੋ

ਇਸ਼ਕ ਅਕਲ ਵਿਚ ਮੰਜ਼ਿਲ ਭਾਰੀ
ਸਈਆਂ ਕੋਹਾਂ ਦੇ ਪਾੜੇ ਹੋ

ਜਿਨ੍ਹਾਂ ਇਸ਼ਕ ਖ਼ਰੀਦ ਨਾ ਕੀਤਾ,
ਦੋਹੀਂ ਜਹਾਨੀਂ ਮਾਰੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )