ਪੈਰ ਮਿਲੇ ਤੇ ਪੀੜ ਨਾ ਜਾਵੇ

ਪੈਰ ਮਿਲੇ ਤੇ ਪੀੜ ਨਾ ਜਾਵੇ,
ਨਾਂ ਉਸ ਪੀਰ ਕੀਹ੘ ਧਰਨਾ ਹੋ

ਮੁਰਸ਼ਦ ਮਿਲੀਆਂ ਰਸ਼ਦ ਨਾ ਮਨ ਨੂੰ,
ਉਹ ਮੁਰਸ਼ਦ ਕੀਹ੘ ਕਰਨਾ ਹੋ

ਜਿਸ ਹਾਦੀ ਥੀਂ ਨਹੀਂ ਹਿਦਾਇਤ
ਉਹ ਹਾਦੀ ਕੀ ਫੜਨਾ ਹੋ

ਸਿਰ ਦਿੱਤੀਆਂ ਹੱਕ ਹਾਸਲ ਹੋਵੇ,
ਮੁੱਤੋਂ ਮੂਲ ਨਾ ਡਰਨਾ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )