ਨਫ਼ਲ ਨਮਾਜ਼ਾਂ ਕੰਮ ਜ਼ਨਾਨਾ

ਨਫ਼ਲ ਨਮਾਜ਼ਾਂ ਕੰਮ ਜ਼ਨਾਨਾ,
ਰੋਜ਼ੇ ਸਰਫ਼ਾ ਰੋਟੀ ਹੋ

ਮੱਕੇ ਦੇ ਵੱਲ ਸੋਈ ਜਾਂਦੇ
ਘਰੋਂ ਜਿਨ੍ਹਾਂ ਤਰੁੱਟੀ ਹੋ

ਉੱਚੀਆਂ ਬਾਂਗਾਂ ਸੋਈ ਦੇਵਨ
ਨਿਯਤ ਜਿਨ੍ਹਾਂ ਦੀ ਖੋਟੀ ਹੋ

ਕੀ ਪ੍ਰਵਾਹ ਤਿਨ੍ਹਾਂ ਨੂੰ ਜਿਨ੍ਹਾਂ
ਘਰ ਵਿਚ ਲੱਧੀ ਬੋਹਟੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ