ਸਿਫ਼ਤ ਸੁਣਾਈਂ ਮੁੱਲ ਨਾ ਪੜ੍ਹਦੇ

See this page in :  

ਸਿਫ਼ਤ ਸੁਣਾਈਂ ਮੁੱਲ ਨਾ ਪੜ੍ਹਦੇ
ਜੋ ਪੁਹਤੇ ਵਿਚ ਜ਼ਾਤੀ ਹੋ

ਇਲਮ ਅਮਲ ਉਨ੍ਹਾਂ ਵਿਚ ਹੋਵੇ
ਅਸਲੀ ਤੇ ਉਸਬਾਤੀ ਹੋ

ਨਾਲ਼ ਮੁਹੱਬਤ ਨਫ਼ਸ ਕੁਠੋਨੀਂ
ਘੁਣ ਰਜ਼ਾ ਦੀ ਕਾਤੀ ਹੋ

ਚੌਦਾਂ ਤਬਕ ਦਿਲੇ ਵਿਚ ਬਾਹੂ
ਪਾ ਅੰਦਰ ਦੀ ਝਾਤੀ ਹੋ

ਸੁਲਤਾਨ ਬਾਹੂ ਦੀ ਹੋਰ ਕਵਿਤਾ