ਜਿਕਰ ਫ਼ਿਕਰ ਸਭ ਉਰੇ ਉਰੀਰੇ

ਜਿਕਰ ਫ਼ਿਕਰ ਸਭ ਉਰੇ ਉਰੀਰੇ
ਜਾਂ ਜਾਣ ਫ਼ਿਦਾ ਨਾ ਫ਼ਾਨੀ ਹੋ

ਫ਼ਿਦਾ ਫ਼ਾਨੀ ਤਿਨ੍ਹਾਂ ਨੂੰ ਹਾਸਲ
ਜੋ ਵੱਸਣ ਲਾ ਮਕਾਨੀ ਹੋ

ਫ਼ਿਦਾ ਫ਼ਾਨੀ ਹਨ ਉਹੀ ਜਿਨ੍ਹਾਂ
ਚੱਖੀ ਇਸ਼ਕ ਦੀ ਕਾਣੀ ਹੋ

ਦੋਹੀਂ ਜਹਾਨੀਂ ਤਿਨ੍ਹਾਂ ਦੇ ਮੁਟੱਹੇ
ਜਿੰਨਾ ਯਾਰ ਨਾ ਮਿਲਿਆ ਜਾਨੀ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ ( ਹਵਾਲਾ ਵੇਖੋ )