See this page in :
ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ
ਮੇਰੀ ਨਜ਼ਮ ਤੋਂ ਗ਼ਜ਼ਲ ਤੋਂ ਅੱਗੇ ਨਿਕਲ ਗਿਆ ਹੈ
ਸਭ ਲੋਕ ਚੁੱਕੀ ਫਿਰਦੇ ਹੁਣ ਆਪਣੇ ਆਪਣੇ ਲਾਂਬੂ,
ਉਹ ਤੇਰੀ ਰੌਸ਼ਨੀ ਦਾ ਸੂਰਜ ਹੀ ਢਲ ਗਿਆ ਹੈ
ਮੇਰੀ ਗੱਲ ਹੁਣ ਸੁਣੇਗਾ, ਕੋਈ ਉਗਦਾ ਬੀਜ ਸ਼ਾਇਦ,
ਜੰਗਲ ਤਾਂ ਹੁਣ ਹਵਾ ਦੀ ਸਾਜ਼ਿਸ਼ 'ਚ ਰਲ ਗਿਆ ਹੈ
ਉਂਜ ਤੇਰੇ ਕੋਲ 'ਪਾਤਰ' ਹੁਣ ਕਹਿਣ ਨੂੰ ਵੀ ਕੀ ਹੈ,
ਇਕ ਖ਼ਾਬ ਸੀ ਨਾ, ਉਹ ਵੀ ਹੰਝੂ 'ਚ ਢਲ ਗਿਆ ਹੈ
ਕਿੱਥੇ ਨੇ ਤੇਰੇ ਨੈਣੀਂ ਉਹ ਸੰਦਲੀ ਸਵੇਰੇ,
ਕਿੱਥੇ ਉਹ ਤੇਰੇ ਦਿਲ ਦਾ ਖਿੜਿਆ ਕੰਵਲ ਗਿਆ ਹੈ
ਬੀਤੇ ਸਮੇਂ ਦੀ ਮੂਰਤ ਬਣ ਲਟਕ ਜਾ ਖ਼ਿਲਾਅ ਵਿਚ,
ਪੈਰੋਂ ਜ਼ਮੀਨ ਹੱਥੋਂ ਵੇਲਾ ਨਿਕਲ ਗਿਆ ਹੈ
ਮੁਜਰਿਮ ਹੀ ਬਹਿ ਗਿਆ ਹੈ, ਮੁਨਸਿਫ ਦੀ ਥਾਂ ਤੇ ਆ ਕੇ,
ਇਨਸਾਫ ਦਾ ਤਰੀਕਾ ਕਿੰਨਾ ਬਦਲ ਗਿਆ ਹੈ
ਸੁਰਜੀਤ ਪਾਤਰ ਦੀ ਹੋਰ ਕਵਿਤਾ
- ⟩ ਅਸੀਂ ਕੋਈ ਖੋਤੇ ਆਂ ?
- ⟩ ਕੁੱਝ ਕਿਹਾ ਤਾਂ
- ⟩ ਦੁੱਖਾਂ ਭਰਿਆ ਦਿਲ ਪੈਮਾਨਾ ਛੱਡ ਪਰੇ
- ⟩ ਧੁਖ਼ਦਾ ਜੰਗਲ-ਸ਼ੂਕ ਰਹੇ ਜੰਗਲ ਨੂੰ
- ⟩ ਨਿੱਤ ਸੂਰਜਾਂ ਨੇ ਚੜ੍ਹਨਾ, ਨਿੱਤ ਸੂਰਜਾਂ ਨੇ ਲਹਿਣਾ
- ⟩ ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਇਆ
- ⟩ ਪੈੜ ਦਾ ਹਰਫ਼
- ⟩ ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ
- ⟩ ਬੂਹੇ ਦੀ ਦਸਤਕ ਤੋਂ ਡਰਦਾ
- ⟩ ਮੇਰੀ ਕਵਿਤਾ
- ⟩ ਸੁਰਜੀਤ ਪਾਤਰ ਦੀ ਸਾਰੀ ਕਵਿਤਾ