ਯਾਰੀ ਲਾ ਕੇ ਬਿਜਲੀਆਂ ਨਾਲ਼ ਉਹਨੇ

ਯਾਰੀ ਲਾ ਕੇ ਬਿਜਲੀਆਂ ਨਾਲ਼ ਉਹਨੇ, ਤੀਲਾ ਤੀਕ ਵੀ ਨਹੀਂ ਅਖ਼ੀਰ ਰੱਖਣਾ
ਜੰਮੇ ਜਦੋਂ ਵੀ ਕਿਧਰੇ ਕੋਈ ਕਮਲਾ, ਉਹਦਾ ਨਾਂ ਬੱਸ ਤੁਸੀਂ ਤਨਵੀਰ ਰੱਖਣਾ

ਲੋਕੀ ਈਵੇਨ ਦੀਵਾ ਨੜਾ ਮਨ ਦੇ ਨਹੀਂ, ਹੱਥ ਹੇਠ ਕੋਈ ਉਹਦੀ ਤਸਵੀਰ ਰੱਖਣਾ
ਕੋਈ ਹੋਰ ਸਬੂਤ ਜੇ ਨਾ ਲੱਭੇ, ਝੱਗਾ ਕਰਕੇ ਲੀਰ ਕਤੀਰ ਰੱਖਣਾ

ਗੱਲ ਰੂਹ ਦੀ ਰਹੇ ਬੱਸ ਰੂਹ ਤੀਕਣ ਗਰਦ ਮਿੱਟੀ ਦੇ ਵਾਹ ਲਕੀਰ ਰੱਖਣਾ
ਕਿਲੇ ਬਹੂਓ ਜਦ ਯਾਰ ਦੇ ਕੋਲ਼ ਕਿਧਰੇ ਦੋਵੇਂ ਧਿਰਾਂ ਨਾ ਕੋਲ਼ ਸਰੀਰ ਰੱਖਣਾ

ਵਿਚ ਹਿਜਰ ਦੇ ਲਗਦੀ ਡਾਨਝ ਪਲ ਪਲ ਖੋਹ ਵਾਂਗਰਾਂ ਅੱਖ ਚ ਨੀਰ ਰੱਖਣਾ
ਪੱਥਰ ਐਵੇਂ ਤੇ ਨਹੀਂ ਜੇ ਮੋਮ ਹੁੰਦੇ, ਤੱਤੇ ਹੌਕਿਆਂ ਵਿਚ ਤਾਸੀਰ ਰੱਖਣਾ

ਲੜ ਰੱਬ ਦਾ ਹੱਥੋਂ ਨਾ ਛੁੱਟ ਜਾਵੇ ਰੁੱਸ ਜਾਂਦਾ ਜੇ ਫੜ ਕੇ ਪੈਰ ਰੱਖਣਾ
ਨਹੀਂ ਤੇ ਨੱਚਣਾ ਪਵੇਗਾ ਵਾਂਗ ਬੁਲ੍ਹੇ, ਨਾਲ਼ ਨਾਚੀਆਂ ਪਵੇਗਾ ਸੈਰ ਰੱਖਣਾ

ਆ ਜਾਵੇ ਗ਼ਰੀਬੀ ਜੇ ਕੋਈ ਗੱਲ ਨਹੀਂ, ਦਿਲ ਸ਼ਾਹਵਾਂ ਦੇ ਵਾਂਗ ਅਮੀਰ ਰੱਖਣਾ
ਮੱਤ ਮਿਲੀ ਸੀ ਸਾਨੂੰ ਤੇ ਬਣ ਇਹੋ, ਕਰਕੇ ਖ਼ੁਦ ਨੂੰ ਉਹਦਾ ਫ਼ਕੀਰ ਰੱਖਣਾ

ਹੋਵੇ ਕੋਲ਼ ਨਾ ਜੇਕਰ ਰਾਹਦਾਰ, ਚੋਰ ਸਮਝ ਸਰਕਾਰ ਬਿਠਾ ਲੈਂਦੀ
ਬੰਦਾ ਜਿਹਦਾ ਐਂ ਤੂੰ ਬਖ਼ਾਰੀਆ ਓ! ਕੋਲ਼ ਉਸਦੀ ਕੋਈ ਤਹਿਰੀਰ ਰੱਖਣਾ