ਕੀ ਕੈਹਣਾ ਐਂ ਮੇਰੇ ਤੇ ਇਤਬਾਰ ਨਈਂ
ਕੀ ਕੈਹਣਾ ਐਂ ਮੇਰੇ ਤੇ ਇਤਬਾਰ ਨਈਂ
ਮਤਲਬ ਤੈਨੂੰ ਤੇਰੇ ਤੇ ਇਤਬਾਰ ਨਈਂ
ਉਹਦੇ ਪਿੰਡੋਂ ਕਾਂ ਤੇ ਆਉਂਦੇ ਹੋਵਣਗੇ
ਮੈਨੂੰ ਏਸ ਬਨੇਰੇ ਤੇ ਇਤਬਾਰ ਨਈਂ
ਨੁਕਤੇ ਨੂੰ ਪ੍ਰਕਾਰ ਨੇ ਚੱਕਰ ਦਿੱਤਾ ਏ
ਤਾਈਓਂ ਗੋਲ ਕਤੀਰੇ ਤੇ ਇਤਬਾਰ ਨਈਂ
ਮੈਂ ਅੱਖਾਂ ਤੇ ਚੁੰਨੀ ਵੱਲ ਕੇ ਸੋਨੀ ਆਂ
ਸੁਫ਼ਨਾ ਕਿਹੰਦਾ ਏ ਮੇਰੇ ਤੇ ਇਤਬਾਰ ਨਈਂ
ਪੱਖੀ ਵਾਸਨ ਅੱਖ ਦਾ ਅੱਲ੍ਹਾ ਈ ਹਾਫ਼ਿਜ਼ ਏ
ਜਿਹਨੂੰ ਆਪਣੇ ਡੇਰੇ ਤੇ ਇਤਬਾਰ ਨਈਂ
Reference: Sheesha; Page 58