ਮੁਕੱਦਮਾ

ਨੋ ਮਹੀਨੇ ਕੁਖੇ ਰੁੱਖਾਂ
ਮੌਤ ਦੇ ਮੂੰਹ ਚੋਂ ਮੁੜ ਕੇ ਜਮਾਂ
ਰੱਤ ਚੁੰਘਾ ਕੇ ਪਾਲਾਂ ਪੋਸਾਂ
ਵਲਦੀਅਤ ਦੇ ਖ਼ਾਨੇ ਦੇ ਵਿਚ ਉਹਦਾ ਨਾਂ
ਕਿਹੜਾ ਮੇਰਾ ਕਰੇ ਨਿਆਂ?
ਸੋਹਣਿਆਂ ਰੱਬਾ ਡਾਹਡਿਆ ਰੱਬਾ
ਤੂੰ ਆਦਮ ਦਾ ਬੁੱਤ ਬਣਾਇਆ
ਉਹਦੀ ਪਸਲੀ ਵਿਚੋਂ ਮੈਨੂੰ ਕੱਢਿਆ
ਮੈਨੂੰ ਮੇਣਆਂ ਜੋਗੀ ਛੱਡਿਆ
ਪਸਲੀ ਵਿਚੋਂ ਨਿਕਲੀ ਏ ਤੇ ਪਸਲੀ ਵਾਂਗ ਈ ਟੇਢੀ ਏ
ਮੇਰੇ ਲਈ ਕੀ ਤੇਰੇ ਕੋਲੋਂ ਮੁਠ ਮਿੱਟੀ ਵੀ ਨਈਂ ਪੁਜੀ
ਸੋਹਣਿਆਂ ਰੱਬਾ ਡਾਹਡਿਆ ਰੱਬਾ
ਉਹਦਿਆ ਰੱਬਾ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ ਲਾਹੌਰ 2018؛ ਸਫ਼ਾ 72 ( ਹਵਾਲਾ ਵੇਖੋ )