ਉਹਦਾ ਚੇਤਾ ਨਾਲ਼ ਹੁੰਦਾ ਏ

ਉਹਦਾ ਚੇਤਾ ਨਾਲ਼ ਹੁੰਦਾ ਏ
ਇਕ ਇਕ ਸ਼ਿਅਰ ਕਮਾਲ ਹੁੰਦਾ ਏ

ਕਿਸੇ ਵੀ ਗੱਲ ਤੇ ਅੜ ਜਾਂਦਾ ਏ
ਦਿਲ ਤੇ ਜ਼ਿੱਦੀ ਬਾਲ ਹੁੰਦਾ ਏ

ਸਬਰ ਨੂੰ ਕੁਸ਼ਤਾ ਕਰਦੀ ਪਈ ਆਂ
ਵੇਖੋ ਕਦੋਂ ਵਿਸਾਲ ਹੁੰਦਾ ਏ

ਧੀ ਨੂੰ ਕਿਉਂ ਤੂੰ ਭੈੜਾ ਆਖੇਂ
ਧੀਆਂ ਲੁੱਟ ਦਾ ਮਾਲ ਹੁੰਦਾ ਏ?

ਅੱਧੇ ਘੰਟੇ ਬਾਅਦ ਆਵੇਂਗਾ
ਅੱਧਾ ਘੰਟਾ ਸਾਲ ਹੁੰਦਾ ਏ

ਕੱਚੇ ਦੁੱਧ ਦੇ ਵਾਂਗ ਇਹ ਅੱਥਰੂ
ਕੜ੍ਹ ਕੜ੍ਹ ਗਾੜ੍ਹਾ ਲਾਲ਼ ਹੁੰਦਾ ਏ