ਸ਼ੀਸ਼ੇ ਅੱਗੇ ਬੈਠੀ ਆਂ

ਸ਼ੀਸ਼ੇ ਅੱਗੇ ਬੈਠੀ ਆਂ
ਆਪਣੇ ਅੱਗੇ ਬੈਠੀ ਆਂ

ਅੰਦਰੋਂ ਕੁੰਡੀ ਵੱਜੀ ਏ
ਬੂਹੇ ਅੱਗੇ ਬੈਠੀ ਆਂ

ਖ਼ਲਕਤ ਵੇਖੀ ਜਾਂਦੀ ਏ
ਤੇਰੇ ਅੱਗੇ ਬੈਠੀ ਆਂ

ਰਾਂਝੇ ਚੂਰੀ ਮੰਗੀ ਏ
ਬੇਬੇ ਅੱਗੇ ਬੈਠੀ ਆਂ

ਵੇਖੋ ਕਿੰਨੀ ਸੋਹਣੀ ਆਂ
ਸੋਹਣੇ ਅੱਗੇ ਬੈਠੀ ਆਂ

ਕਦੀ ਕਪਾਵਾਂ ਖਿੜਨ ਗੀਆਂ
ਚਰਖ਼ੇ ਅੱਗੇ ਬੈਠੀ ਆਂ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ ਲਾਹੌਰ 2018؛ ਸਫ਼ਾ 69 ( ਹਵਾਲਾ ਵੇਖੋ )