ਤੇਰੇ ਬਿਨ ਜੋ ਸਾਹ ਲੈਣਾ ਏ

ਤੇਰੇ ਬਿਨ ਜੋ ਸਾਹ ਲੈਣਾ ਏ
ਅੱਡੀਆਂ ਚੁੱਕ ਕੇ ਫਾਹ ਲੈਣਾ ਏ

ਤੂੰ ਬੱਸ ਮੁੱਖ ਪਰਤਾਨਾ ,ਤੇ ਮੈਂ
ਮੂੰਹ ਤੇ ਕਾਟਾ ਵਾਹ ਲੈਣਾ ਏ

ਦਮ ਦਾ ਕੋਈ ਵਸਾਹ ਨਹੀਂ ਹੁੰਦਾ
ਦਮ ਦਾ ਆਪ ਵਸਾਹ ਲੈਣਾ ਏ

ਡਾਹਢੇ ਨਾਲ਼ ਮੁਕੱਦਮਾ ਚੱਲ ਦਾ
ਵੇਲ਼ਾ ਅਸੀਂ ਗੁਆ ਲੈਣਾ ਏ

ਤਾਹਿਰਾ ਪਿਆਰ ਜੇ ਵਿਕਣੇ ਆਵੇ
ਲੋਕਾਂ ਅੰਨ੍ਹੇਵਾਹ ਲੈਣਾ ਏ