ਅੱਗੇ ਰੋਗ ਉਲੱਦੀ ਬੈਠਾਂ

ਅੱਗੇ ਰੋਗ ਉਲੱਦੀ* ਬੈਠਾਂ
ਸਾਰੇ ਸੱਜਣ ਸਦੀ ਬੈਠਾਂ

ਅੱਖ ਦੀ ਬੋਲੀ ਕਿਉਂ ਨਾ ਸਮਝਾਂ
ਇਸ਼ਕ ਵਲੀ ਦੀ ਗੱਦੀ ਬੈਠਾਂ

ਧਰਤੀ ਮੇਰੇ ਪਿਓ ਦਾ ਵੇੜ੍ਹਾ
ਕੌਣ ਮੁਹਾਜਰ? ਜੱਦੀ ਬੈਠਾਂ

ਪਾਗਲ ਹੋ ਕੇ ਸਮਝਾਂ ਆਈਆਂ
ਠੀਕ ਸਿਆਣੇ ਰੱਦੀ ਬੈਠਾਂ

ਅੱਕੇ ਪੱਕੇ ਪੈਰਾਂ ਉੱਤੇ
ਖ਼ੌਰੇ ਕੀ ਕੀ ਲੱਦੀ ਬੈਠਾਂ

ਹਵਾਲਾ: ਬਰਫ਼ਾਂ ਹੇਠ ਤੰਦੂਰ, ਪਹਿਲਾ ਪੈਰ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 23 ( ਹਵਾਲਾ ਵੇਖੋ )