ਫ਼ਿਰ ਕਰਨ ਬਰਬਾਦ ਆਈ ਏ

ਫ਼ੇਰ ਕਰਨ ਬਰਬਾਦ ਆਈ ਏ
ਅੱਜ ਓਹ ਤੇਰੀ ਯਾਦ ਆਈ ਏ

ਉਮਰਾਂ ਨਾਲ਼ ਨਿਭਾਣੀ ਪੈ ਗਈ
ਵਿਚ ਜਦੋਂ ਔਲਾਦ ਆਈ ਏ

ਸੱਕੇ ਲਾਸ਼ ਨੂੰ ਚੁੱਕਣ ਆ ਗਏ
ਐਂਵੇਂ ਦੀ ਇਮਦਾਦ ਆਈ ਏ

ਮੈਂ ਕੁਰਬਾਨ ਵੀ ਹੋ ਸਕਣਾ ਵਾਂ
ਐਸ ਤਰਾਂ ਦੀ ਦਾਦ ਆਈ ਏ

ਯਾਰ ਕਲੀਮਾ ਅੱਥਰੂ ਨਹੀਓਂ
ਪਲਕਾਂ ਤੇ ਫ਼ਰਿਆਦ ਆਈ ਏ