ਇਸ ਲਈ ਉਡਿਆ ਰੰਗ ਸੀ ਖ਼ੋਰੇ
ਆਪਣੇ ਨਾਲ਼ ਈ ਜੰਗ ਸੀ ਖ਼ੋਰੇ
ਜ਼ਿੰਦਗੀ ਮੂਲ ਨਾ ਮਗਰੋਂ ਲਿਖੀ
ਔਂਤਰ ਜਾਨੀ ਮੰਗ ਸੀ ਖ਼ੋਰੇ
ਹਿੰਮਤ ਵੀ ਮੂੰਹ ਭਰਨੇ ਡਿੱਗੀ
ਲੇਖ ਉੜਾਈ ਟੰਗ ਸੀ ਖ਼ੋਰੇ
ਸੋਚਾਂ ਵਿਚ ਫ਼ਤੂਰ ਸੀ ਚੋਖਾ
ਯਾਂ ਫ਼ਰ ਜ਼ਿੰਦਗੀ ਤੰਗ ਸੀ ਖ਼ੋਰੇ
ਉਹ ਤੇ ਚਾਹੁੰਦਾ ਸੀ ਕੁਛ ਮੰਗਾਂ
ਮੈਨੂੰ ਮੈਥੋਂ ਸੰਗ ਸੀ ਖ਼ੋਰੇ