ਕਮਾਲ ਕਰਦੇ ਹੋ ਬਾਦਸ਼ਾਹੋ

See this page in :  

ਮਰਨ ਤੋਂ ਡਰਦੇ ਓ ਬਾਦਸ਼ਾਹੋ
ਕਮਾਲ ਕਰਦੇ ਓ ਬਾਦਸ਼ਾਹੋ

ਕਿਸੇ ਨੂੰ ਮਾਰਨ ਦਾ ਸੋਚਦੇ ਓ
ਕਿਸੇ ਤੇ ਮਰਦੇ ਓ ਬਾਦਸ਼ਾਹੋ

ਤੁਸੀਂ ਨਾ ਪਾਓ ਦਿਲਾਂ ਤੇ ਲੋਟੀ
ਤੁਸੀਂ ਤੇ ਸਰਦੇ ਓ ਬਾਦਸ਼ਾਹੋ

ਐ ਮੈਂ ਖਿਡਾਰੀ ਕਮਾਲ ਦਾ ਹਾਂ
ਕਿ ਆਪ ਹਰਦੇ ਓ ਬਾਦਸ਼ਾਹੋ

ਕਲੀਮ ਕੱਖਾਂ ਤੋਂ ਹੌਲੇ ਓ ਨਾ!
ਤਦੇ ਈ ਤਰਦੇ ਓ ਬਾਦਸ਼ਾਹੋ

ਤਜੱਮਲ ਕਲੀਮ ਦੀ ਹੋਰ ਕਵਿਤਾ