ਲੀਕਾਂ ਕੱਟੀ ਜਾਂਦੇ ਓ

ਤਜੱਮਲ ਕਲੀਮ

ਲੀਕਾਂ ਕੱਟੀ ਜਾਂਦੇ ਓ
ਧਰਤੀ ਪੱਟੀ ਜਾਂਦੇ ਓ

ਘੰਟਾ ਘੰਟਾ ਦੱਸਦੇ ਨਈਂ
ਲੰਮੀ ਛੁੱਟੀ ਜਾਂਦੇ ਓ

ਦੁੱਖ ਪੱਥਰ ਨਾ ਪਿੰਡਾ ਕੱਚ
ਐਵੇਂ ਟੁੱਟੀ ਜਾਂਦੇ ਓ

ਮਾਵਾਂ ਕਦ ਤੱਕ ਜੀਣ ਗਿਆਂ
ਰੁੱਖ ਤੇ ਪੱਟੀ ਜਾਂਦੇ ਓ

ਅੱਥਰੂ ਕਿਹੜੇ ਭਾਰੇ ਨੇਂ
ਐਵੇਂ ਸੋਟੀ ਜਾਂਦੇ ਓ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਤਜੱਮਲ ਕਲੀਮ ਦੀ ਹੋਰ ਸ਼ਾਇਰੀ