ਪਿਆਰ ਦੀ ਮਾਲ਼ਾ ਰਹੇ ਆਂ

ਤਜੱਮਲ ਕਲੀਮ

ਪਿਆਰ ਦੀ ਮਾਲ਼ਾ ਜਪਦੇ ਰਹੇ ਆਂ
ਲੱਭਣਾ ਕੀ ਸੀ ਖਪਦੇ ਰਹੇ ਆਂ

ਵੰਨ ਅੱਗੇ ਤੇ ਉਹਦੀ ਮਰਜ਼ੀ
ਇੰਜ ਤੇ ਬੰਦੇ ਨੱਪਦੇ ਰਹੇ ਆਂ

ਖ਼ਤ ਪੱਤਰ ਈ ਹੱਲੇ ਨਈਂ ਸਨ
ਰੁੱਖਾਂ ਤੇ ਵੀ ਛਪਦੇ ਰਹੇ ਆਂ

ਬੁੱਲ੍ਹਾ ਹੋਣਾ ਸ਼ਰਤ ਸੀ ਖ਼ੋਰੇ
ਨੱਚਣਾਂ ਕਾਹਦਾ! ਟੱਪਦੇ ਰਹੇ ਆਂ

ਅੱਜ ਇੱਕ ਘਰ ਨਾ ਬਣਿਆ ਸਾਥੋਂ
ਕੱਲ੍ਹ ਪੈਰਾਂ ਤੇ ਥੱਪਦੇ ਆਂ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਤਜੱਮਲ ਕਲੀਮ ਦੀ ਹੋਰ ਸ਼ਾਇਰੀ