ਸ਼ੀਸ਼ੇ ਦਾ ਲਸ਼ਕਾਰਾ ਏ

ਤਜੱਮਲ ਕਲੀਮ

ਸ਼ੀਸ਼ੇ ਦਾ ਲਸ਼ਕਾਰਾ ਏ
ਬੈਲੀ ਕਹਿਣ ਇਸ਼ਾਰਾ ਏ

ਅੱਖ ਸਮੁੰਦਰ ਹੁੰਦੀ ਏ
ਚੱਖ ਲੈ ਪਾਣੀ ਖਾਰਾ ਏ

ਰੂਪ ਦਾ ਮੁੱਲ ਘਟਾ ਰੱਬਾ
ਲਾਗਤ ਮਿੱਟੀ ਗਾਰਾ ਏ

ਭੁੱਖ ਮੁਕਾਣ ਦੇ ਪਰਚੇ ਵਿਚ
ਮੇਰੇ ਨਾਂ ਲਲਕਾਰਾ ਏ

ਬੋਰੀ ਬਸਤਰ ਬੰਨ੍ਹ ਕਲੇਮ
ਹੋਰ ਕਿਸੇ ਦਾ ਵਾਰਾ ਏ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਤਜੱਮਲ ਕਲੀਮ ਦੀ ਹੋਰ ਸ਼ਾਇਰੀ