ਸਿਲਾ ਪਿਆਰ ਦਾ ਵੀਰਿਆ ਕਹਿਰ ਤੇ ਨਈਂ

ਤਜੱਮਲ ਕਲੀਮ

ਸਿਲਾ ਪਿਆਰ ਦਾ ਵੀਰਿਆ ਕਹਿਰ ਤੇ ਨਈਂ
ਤੈਨੂੰ ਦਿਲ ਈ ਦਿੱਤਾ ਏ ਜ਼ਹਿਰ ਤੇ ਨਈਂ

ਹਰ ਬੰਦੇ ਦੇ ਹੱਥ ਏ ਇੱਟ ਰੋੜਾ
ਇਹ ਸ਼ਹਿਰ ਵੀ ਤੀਰਾਐ ਸ਼ਹਿਰ ਤੇ ਨਈਂ

ਸਾਹਵਾਂ ਨਾਲ਼ ਈ ਜਾਵੇਗਾ ਗ਼ਮ ਤੇਰਾ
ਕਿੰਜ ਸਕੇਗੀ ਅੱਖ ਏ ਨਹਿਰ ਤੇ ਨਈਂ

ਯਾਰ ਹੱਸ ਕੇ ਲਨਘੇਨੇ ਗ਼ੈਰ ਵਾਂਗੂੰ
ਮੇਰੇ ਲੇਖ ਦਾ ਪਿਛਲਾ ਪਹਿਰ ਤੇ ਨਈਂ

ਹੱਥੀਂ ਸੈਂਖੀਆ ਦਿੱਤਾ ਈ ਨਫ਼ਰਤਾਂ ਦਾ
ਹੁਣ ਕਦੀ ਜੇ ਕਹਿਵੇਂ ਵੀ ਠਹਿਰ, ਤੇ ਨਈਂ

Read this poem in Roman or شاہ مُکھی

ਤਜੱਮਲ ਕਲੀਮ ਦੀ ਹੋਰ ਕਵਿਤਾ