Ik Marsia

ਤਾਰਿਕ ਅਜ਼ੀਜ਼

ਅਜੀਬ ਦਿਨ ਨੀਂ ਅਜੀਬ ਰਾਤਾਂ

ਨਾ ਗੁਲਸ਼ਨਾਂ ਵਿਚ ਗੁਲਾਬ ਮਹਿਕਣ
ਨਾ ਦੁਸ਼ਿਤ ਅੰਦਰ ਸਰਾਬ ਦਹਕਨ
ਨਾ ਸ਼ਾਮ ਵੇਲੇ ਸ਼ਰਾਬ ਲੱਭੇ
ਨਾ ਕੋਈ ਸੋਹਣੀ ਕਿਤਾਬ ਲੱਭੇ
ਨਾ ਮੇਰੇ ਦਿਲ ਨੂੰ ਮਲਾਲ ਕੋਈ
ਨਾ ਮੇਰੇ ਅੰਦਰ ਜਲਾਲ ਕੋਈ
ਨਾ ਅਜ਼ਨ ਦੇਵੇ ਹਜ਼ੂਰੀਆਂ ਦੇ
ਨਾ ਹੁਕਮ ਲਾਵੇ ਉਹ ਦੂਰੀਆਂ ਦੇ
ਨਾ ਕੋਈ ਨਾਅਰਾ ਹਬੀਬ ਵੱਲੋਂ
ਨਾ ਕੋਈ ਜੁਮਲਾ ਰਕੀਬ ਵੱਲੋਂ

ਅਜੀਬ ਦਿਨ ਨੀਂ ਅਜੀਬ ਰਾਤਾਂ

ਦੂਜੀ ਲਿਪੀ ਵਿਚ ਪੜ੍ਹੋ

Roman    شاہ مُکھی   

ਤਾਰਿਕ ਅਜ਼ੀਜ਼ ਦੀ ਹੋਰ ਸ਼ਾਇਰੀ