ਛੇਵਾਂ ਦਰਿਆ

(ਮੁਲਕ ਫ਼ਿਦਾ ਹੁਸੈਨ ਖੋਖਰ ਤੇ ਆਉਂਦੀ ਡੂਘੀ ਵਸਤੀ ਨਾਵੇਂ )

ਅਸੀਂ ਅੱਖ ਵਿਚ ਬੰਦ ਚਨਾਬ ਕੀਤੇ
ਹੱਸ ਹੱਸ ਕੇ ਥਲ ਸੇਰਾਬ ਕੀਤੇ
ਅਸੀਂ ਗਲ ਨਾਲ਼ ਲਾ ਲਾ ਕੰਡਿਆਂ ਨੂੰ
ਰੁੱਤ ਨਾਲ਼ ਇਹ ਲਾਲ਼ ਗੁਲਾਬ ਕੀਤੇ

ਅਸੀਂ ਹੱਥ ਦੀਆਂ ਚੰਡੀਆਂ ਚਮਚਮ ਕੇ
ਹੱਥੀ ਹੱਲ ਦੀ ਨਾਲ਼ ਵਫ਼ਾ ਕੀਤੀ
ਇਹ ਕਬਰਾਂ ਉਗੀਆਂ ਦੱਸਣ ਅਸਾਂ
ਮਿੱਟੀ ਥਲ ਦੀ ਨਾਲ਼ ਵਫ਼ਾ ਕੀਤੀ

ਅਸੀਂ ਯਾਰ ਬਣਾਇਆ ਅੱਕਾਂ ਨੂੰ
ਸਾਡੇ ਮੂੰਹ ਵਿਚ ਮਿਸਰੀ ਘੱਲ ਦੀ ਗਈ
ਅਸੀਂ ਝੋਲ਼ੀ ਪਾਇਆ ਤੁਸਾਂ ਨੂੰ
ਸਾਨੂੰ ਸਤਲੁਜ ਰਾਵੀ ਭੁੱਲਦੀ ਗਈ

ਅਸੀਂ ਵਿਹੜੇ ਜੰਡ ਕਰੀਰ ਬੀਜੇ
ਅਸੀਂ ਬੋਹੜ ਦੀ ਛਾਂ ਵਸਾਰੀ ਵੋ
ਸੰਨ ਮਾਏ ਨੀ ਧਰਤ ਪੰਜਾਬ ਦੀਏ
ਸਾਨੂੰ ਥਲ ਦੀ ਰੀਤ ਪਿਆਰੀ ਵੋ

ਅਸੀਂ ਕੂੰਜਾਂ ਉਜੜੇ ਦੇਸ ਦੀਆਂ
ਇਥ ਬਣ ਕੁਰਲਾਓਂ ਰਹਿ ਪੋਸੋਂ
ਭਾਵੇਂ ਕਾਂ ਆਖੋ ਭਾਵੇਂ ਹੰਸ ਆਖੋ
ਅਸਾਂ ਚੁੱਪ ਚੁਪੀਤੇ ਸੂਹਾ ਵੀਸੋਂ
ਅਸਾਂ ਹਿੰਝ ਹੈਂ ਅੱਖ ਦਰਿਆਈਂ ਦਾ
ਐਂ ਰੇਤ ਦੀ ਕੱਖ ਅ ਚ ਡਿਹਾ ਪੋਸੋਂ
ਅਸਾਂ ਥਲ ਸਮੁੰਦਰ ਦੀ ਸ-ਏ-ਚ
ਬੱਸ ਮੋਤੀ ਵਾਂਗੂੰ ਰਹਿ ਪੋਸੋਂ
ਓਏ ਸਿੰਧਵਾ ਸਾਕੋਂ ਡੀਖ ਤਾਂ ਸਹੀ
ਓਏ ਸਿੰਧਵਾ ਸਾਕੋਂ ਪਿਆਰ ਤਾਂ ਕਰ
ਅਸਾਂ ਤੈਡੀ ਕੱਖ ਦੇ ਜਾਏ ਹਾਂ

ਕਿਡਾਂ ਘੋੜੇ ਘਣ ਕੇ ਆਏ ਹੈਂ
ਕਿਡਾਂ ਫ਼ੌਜਾਂ ਬੀੜ ਤੇ ਚਾੜ੍ਹੀਆਂ ਹਨ
ਕਿਡਾਂ ਬਿੱਲੀਆਂ ਕੌਂ ਆ ਲੁੱਟਿਆ ਹੈ
ਕਿਡਾਂ ਵਸਦੀਆਂ ਵਸਤੀਆਂ ਸਾੜੀਆਂ ਹਨ
ਕਿਡਾਂ ਕਿਲੇ ਉਸਾਰੇ ਹਨ ਸਿੰਧਵਾ
ਕਿਡਾਂ ਢਾਈਆਂ ਮੇਹਲ ਤੇ ਮਾੜੀਆਂ ਹਨ
ਅਸੀਂ ਚੋਰੀ ਦਰੇ ਨਹੀਂ ਟੱਪੇ
ਅਸੀਂ ਸਾਹਮਣੇ ਦਰਿਆ ਤਰ ਆਏ
ਅਸੀਂ ਤੇਰੀ ਛਿੱਲ ਦੇ ਕਤਰੇ ਹਾਂ
ਅਸੀਂ ਸਿੰਧਵਾ ਆਪਣੇ ਘਰ ਆਏ

ਅਸੀਂ ਪੱਖੀ ਵਾਸ ਹਾਂ ਅਜ਼ਲਾਂ ਤੋਂ
ਘਰ ਹਨ ਤਾਂ ਕੁੰਡ ਤੋਂ ਲਾਹ ਲਈਏ
ਤੈਨੂੰ ਵਾਸਤਾ ਕੇਹਲ ਮੁਹਾਣੀਆਂ ਦਾ
ਤੇਰੇ ਮਨ ਵਿਚ ਝੁੱਗੀ ਪਾ ਲਈਏ ?