ਕਾਣੀ ਵੰਡ

ਮੌਤ ਹਯਾਤੀ ਅੱਗੜ ਪਿਚੱਹੜ
ਇੱਕ ਦੂਜੇ ਨੂੰ ਲੱਭਦੇ
ਜੰਮਣ ਮਗਰੋਂ , ਮੌਤ ਅਖ਼ੀਰੀ
ਲੇਖਾਂ ਦੇ ਵਿਚ ਸਭਦੇ
ਮੈਨੂੰ ਪਰ ਇਤਰਾਜ਼ ਰਹੇਗਾ
ਏ ਰੱਬ ਤੇਰੀ ਜਨਾਬੋਂ
ਮੌਤ ਹਯਾਤੀ ਵਾਲੀ ਵੰਡ ਤੋਂ
ਪਾਈ ਹੈ ਬਿਨਾਂ ਹਿਸਾਬੋਂ
ਕਈਆਂ ਨੂੰ ਤਾਂ ਮੌਤ ਦੀ ਨੇਅਮਤ
ਮਿਲ਼ ਗਈ ਰੱਬ ਸਬੱਬੀ
ਕਈਆਂ ਪੱਲੇ ਚੁੱਕ ਚੁੱਕ ਮੰਗੀ
ਤਾਂ ਵੀ ਮੌਤ ਨਾ ਲਬੱਹੀ