ਠੀਕ ਏ ਬਹੁਤਾ ਸੁੱਖ ਵੀ ਹੋਵੇ

ਠੀਕ ਏ ਬਹੁਤਾ ਸੁੱਖ ਵੀ ਹੋਵੇ ।
ਥੋੜ੍ਹਾ ਥੋੜ੍ਹਾ ਦੁੱਖ ਵੀ ਹੋਵੇ ।

ਮਜ਼ਾ ਨਸ਼ੇ ਦਾ ਫਿਰ ਆਉਂਦਾ ਏ,
ਕੋਲ ਉਨ੍ਹਾਂ ਦਾ ਮੁੱਖ ਵੀ ਹੋਵੇ ।

ਜਿੰਦ ਦਾ ਬਾਲਣ ਝੋਕ ਦਿਆਂਗੇ,
ਇਸ਼ਕ ਦੀ ਅੱਗ ਤੋਂ ਧੁੱਖ ਵੀ ਹੋਵੇ ।

ਇਕਲਾਪੇ ਨੇ ਰੋ ਕੇ ਕਹਿਆ,
ਕੱਲਾ ਨਾ ਕੋਈ ਰੁੱਖ ਵੀ ਹੋਵੇ ।

ਉਹਨੂੰ ਵੇਖ ਕੇ ਭੁੱਲ ਜਾਂਦੇ ਆਂ,
ਭਾਵੇਂ ਕਿੰਨਾਂ ਦੁੱਖ ਵੀ ਹੋਵੇ