ਇਹ ਕੀਹ ਕਰੀ ਜਾਨਾਂ ਏਂ

ਕਦੇ ਸ਼ਿਮਲੇ ਜਾਨਾਂ ਏਂ
ਕਦੇ ਮਰੀ ਜਾਨਾਂ ਏਂ
ਲਾਹੀ ਖੇਸ ਜਾਨਾਂ ਏਂ
ਖਿੱਚੀ ਦਰੀ ਜਾਨਾਂ ਏਂ

ਇਹ ਕੀਹ ਕਰੀ ਜਾਨਾਂ ਏਂ
ਇਹ ਕੀਹ ਕਰੀ ਜਾਨਾਂ ਏਂ

ਧਸਾ ਧੱਸ ਜਾਨਾਂ ਏਂ
ਧੁੱਸਾ ਧੂਸ ਜਾਨਾਂ ਏਂ
ਜਿਥੇ ਜਾਨਾਂ ਏਂ
ਤੂੰ ਬਣ ਕੇ ਜਲੂਸ ਜਾਨਾਂ ਏਂ

ਇਹ ਕੀਹ ਕਰੀ ਜਾਨਾਂ ਏਂ
ਇਹ ਕੀਹ ਕਰੀ ਜਾਨਾਂ ਏਂ

ਕਦੀ ਚੀਨ ਜਾਨਾਂ ਏਂ
ਕਦੀ ਰੂਸ ਜਾਨਾਂ ਏਂ
ਬਣ ਕੇ ਤੂੰ ਅਮਰੀਕੀ
ਜਾਸੂਸ ਜਾਨਾਂ ਏਂ

ਇਹ ਕੀਹ ਕਰੀ ਜਾਨਾਂ ਏਂ
ਇਹ ਕੀਹ ਕਰੀ ਜਾਨਾਂ ਏਂ

ਲਾਈ ਕੋਟ ਜਾਣਾ ਐਂ
ਟੰਗੀ ਬਾਹਵਾਂ ਜਾਣਾ ਐਂ
ਉਡਾਈ ਕੌਮ ਦਾ ਤੋਂ
ਫ਼ਲੌਸ ਜਾਣਾ ਐਂ

ਇਹ ਕੀਹ ਕਰੀ ਜਾਨਾ ਏਂ
ਇਹ ਕੀਹ ਕਰੀ ਜਾਨਾ ਏਂ