ਮੈਨੂੰ ਕਈਆਂ ਨੇ ਆਖਿਆ ਕਈ ਵਾਰੀ

ਮੈਨੂੰ ਕਈਆਂ ਨੇ ਆਖਿਆ ਕਈ ਵਾਰੀ
ਤੂੰ ਲੈਣਾ ਪੰਜਾਬੀ ਦਾ ਨਾਂ ਛੱਡਦੇ

ਗੋਦੀ ਜਿਧੀ 'ਚ ਪਲ ਕੇ ਜਵਾਨ ਹੋਇਓਂ
ਓਹ ਮਾਂ ਛੱਡ ਦੇ ਤੇ ਗੁਰਾਂ ਛੱਡਦੇ

ਜੇ ਪੰਜਾਬੀ, ਪੰਜਾਬੀ ਈ ਕੂਕਣਾ ਏਂ
ਜਿਥੇ ਖੁੱਲਾ ਖਲੋਤਾ ਓਹ ਥਾਂ ਛੱਡ ਦੇ

ਮੈਨੂੰ ਇੰਜ ਲਗਦਾ, ਲੋਕੀਂ ਆਖਦੇ ਨੇ
ਤੂੰ ਪੁੱਤਰਾ ਆਪਣੀ ਮਾਂ ਛੱਡਦੇ